ਸਿਹਤ ਵਿਭਾਗ ਨੇ ਡੇਂਗੂ , ਮਲੇਰੀਆ ਤੋਂ ਬਚਾਅ ਸਬੰਧੀ ਕੀਤੀ ਅਨਾਉਂਸਮੇਂਟ
ਰੋਹਿਤ ਗੁਪਤਾ
ਗੁਰਦਾਸਪੁਰ 7 ਮਈ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਲੇਰੀਆ ਤੇ ਡੇਂਗੂ ਜਾਗਰੁਕਤਾ ਲਈ ਪ੍ਚਾਰ ਸ਼ੁਰੂ ਕੀਤਾ ਗਿਆ। ਗੁਰਦਾਸਪੁਰ ਤੋ ਪ੍ਚਾਰ ਗਡੀ ਰਵਾਨਾ ਕੀਤੀ ਗਈ, ਜਿਸ ਨੂੰ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਨ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਡਾ. ਭਾਰਤ ਭੂਸ਼ਨ ਨੇ ਕਿਹਾ ਕਿ ਵਿਭਾਗ ਵੱਲੋਂ ਮਲੇਰੀਆ ਅਤੇ ਡੇਂਗੂ ਦੇ ਬਚਣ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਡਰਾਈ ਡੇ ਮਨਾਉਣ ਲਈ ਪੇ੍ਰਿਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਅਤੇ ਮੁਹੱਲਿਆਂ ਦੇ ਵਿੱਚ ਫੋਗਿੰਗ ਸਪਰੇ ਕਰਨ ਲਈ ਨਗਰ ਕੌਂਸਿਲ ਨੂੰ ਲ਼ਿਖਿਆ ਗਿਆ ਹੈ।
ਜਿਲਾ ਸਿਹਤ ਅਫਸਰ ਡਾ. ਸਵਿਤਾ ਨੇ ਕਿਹਾ ਕਿ ਕਿਤੇ ਵੀ ਫਾਲਤੂ ਵਿਚ ਪਾਣੀ ਨਾ ਖੜਾ ਰਵੇ। ਸਿਹਤ ਮੁਲਾਜਮ ਲੋਕਾਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਉਪਾਅ ਦੱਸ ਰਿਹੇ ਹਨ। ਅਨਾਉਂਸਮੇਂਟ ਰਾਹੀ ਮਲੇਰੀਆ ਅਤੇ ਡੇਂਗੂ ਤੋਂ ਬਚਣ ਸਬੰਧੀ ਉਪਾਅ ਦੱਸੇ ਜਾ ਰਿਹੇ ਹਨ ਅਤੇ ਨਾਲ ਹੀ ਡੇਂਗੂ ਤੋਂ ਬਚਣ ਸਬੰਧੀ ਇਸ ਦਾ ਇਲਾਜ ਕਰਵਾਉਣ ਸਬੰਧੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਹੋਣ ਦੇ ਕਾਰਨ ਨਾਲ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਡੀਡੀਐਚਓ ਡਾ. ਲੋਕੇਸ਼ ਗੁਪਤਾ, ਜਿਲਾ ਐਪੀਡਮੋਲੋਜਿਸਟ
ਡਾ. ਪ੍ਭਜੋਤ ਕੌਰ ਕਲਸੀ, ਡਾ. ਭਾਵਨਾ, ਡਾ. ਅੰਕੁਰ ਕੌਸ਼ਲ਼,ਡਾ. ਵੰਦਨਾ, ਡਾ. ਮਮਤਾ, ਮਾਸ ਮੀਡੀਆ ਅਫਸਰ ਵਿਜੇ ਠਾਕੁਰ ਆਦਿ ਹਾਜਰ ਸਨ